ਦੋ ਪੰਜਾਬੀ ਤਰਜੁਮੇ
ਚਿਨਮਯਾ ਬਾਈ ਕਦੀ ਕਦਾਈਆਂ ਹਿੰਦੀ ਦੇ ਲੇਖਕਾਂ ਦੀ ਗੱਲ ਛੇੜ ਲੈਂਦਾ ਐ। ਮੈਨੂੰ ਕੁਝ ਖਾਸ-ਖਾਸ ਨਾਂ ਵੀ ਨਹੀਂ ਪਤਾ ਸਨ ਪਰ ਹੁਣ ਕਦੇ-ਕਦੇ ਥੋੜਾ ਬਹੁਤ ਪੜ੍ਹ ਛੱਡਦਾ ਹੁੰਦਾ ਆਂ। ਹਿੰਦੀ ਸੋਹਣੀ ਜ਼ੁਬਾਨ ਐ, ਪੜ੍ਹ ਕੇ ਇਹ ਦੋ ਕਵਿਤਾਵਾਂ ਸੋਹਣੀਆਂ ਲੱਗੀਆਂ। ਫੇਰ ਸੋਚਿਆ ਵੀ ਪੰਜਾਬੀ ‘ਚ ਪੜ੍ਹ ਕੇ ਵੇਖਾਂ, ਪੰਜਾਬੀ ‘ਚ ਹੋਰ ਵੀ ਮਿੱਠੀਆਂ ਲੱਗੀਆਂ, ਸੋ ਮੈਂ ਲਿੱਖ ਛੱਡੀਆਂ−
ਖੂਹ - ਓਮ ਪਰਕਾਸ਼ ਵਾਲਮੀਕੀ
ਚੁੱਲਾ ਮਿੱਟੀ ਦਾ
ਮਿੱਟੀ ਛੱਪੜ ਦੀ
ਛੱਪੜ ਜੱਟ ਦਾ
ਭੁੱਖ ਰੋਟੀ ਦੀ
ਰੋਟੀ ਬਾਜਰੇ ਦੀ
ਬਾਜਰਾ ਖੇਤ ਦਾ
ਖੇਤ ਜੱਟ ਦਾ
ਬਲ਼ਦ ਜੱਟ ਦਾ
ਹਲ ਜੱਟ ਦਾ
ਹਲ ਦੀ ਮੁੱਠ ਤੇ ਹਥੇਲੀ ਆਪਣੀ
ਫਸਲ ਜੱਟ ਦੀ
ਖੂਹ ਜੱਟ ਦਾ
ਪਾਣੀ ਜੱਟ ਦਾ
ਖੇਤ-ਖਲਿਆਣ ਜੱਟ ਦੇ
ਫੇਰ ਆਪਣਾ ਕੀ?
ਪਿੰਡ?
ਸ਼ਹਿਰ?
ਮੁਲਕ?
ਮੈਂ ਨਹੀਂ ਮਰਿਆ - ਵਿਨੋਦ ਕੁਮਾਰ ਸ਼ੁਕਲਾ
ਐਨੇ ਸੁਰਖਿਅੱਤ ਹੋ ਗਏ
ਕਿ ਕਿਸੀ ਨੂੰ ਵੀ
ਲੱਗ ਨਹੀਂ ਸਕਦੀ ਗੋਲੀ ਬੰਦੂਕ ਦੀ
ਮੈਨੂੰ ਤਾਂ ਬਿਲਕੁਲ ਨਹੀਂ।
ਮੈਂ ਤਾਂ ਬੰਦਾ ਹਾਂ ਜਮਾਂ ਘਰੇਲੂ,
ਬਹੁੱਤ ਇਕੱਲਿਆਂ 'ਚ
ਘਰ ਦੇ ਸਾਰੇ ਬਾਰੀਆਂ ਦਰਵਾਜੇ ਬੰਦ ਕਰ ਲਏ
ਰੋਸ਼ਨਦਾਨ ਸਿਗਾ ਨਹੀਂ।
ਸਗੋਂ ਅੰਦਰ ਇੱਕ ਛੋਟਾ ਕਮਰਾ ਹੋਰ ਸੀ
ਉਹਦੀ ਕੁੰਡੀ ਲਾ ਕੇ
ਮੈਂ ਬੇਫਿਕਰੀ ਨਾਲ
ਹੌਲੀ ਹੌਲੀ ਪੜ੍ਹਿਆ ਸ਼ਬਦ−ਗੋ...ਲੀ
ਐਨੀ ਹੌਲੀ ਪੜ੍ਹਣ ਤੇ ਵੀ ਠਾਅ ਗੂੰਜ ਹੋਈ
ਸ਼ਾਇਦ ਗੋਲੀ ਮੈਨੂੰ ਵੱਜੀ।
ਢਿੱਡ ਭਰਣ ਦਾ ਓਹਦਾ ਵੀ ਵਪਾਰ
ਕਾਰਤੂਸਾਂ ਤੇ ਬੰਦੂਕਾਂ ਦਾ ਓਹ ਦੁਕਾਨਦਾਰ
ਓਹ ਦੁਕਾਨ ਦੇ ਮੌਹਰਿਓਂ ਮੈਂ ਲੰਘਿਆ
ਦੁਕਾਨ 'ਚ ਸਜੀਆਂ ਹੋਈਆਂ ਬੰਦੂਕਾਂ ਦਾ ਡਰ ਤੇ ਬਿਲਕੁਲ ਨਹੀਂ
ਪਰ ਓਥੇ ਮੋਟਰ ਤੋਂ ਬੱਚਣ ਦੀ ਕੋਸ਼ਿਸ਼ 'ਚ
ਕੁੱਝ ਇਸ ਤਰਾਂ ਡਿੱਗਿਆ
ਮੱਥੇ ਚੋਂ ਖੂਨ ਵੱਗਿਆ, ਕੂਹਣੀ ਛਿੱਲ ਗਈ
ਜਿਵੇਂ ਮੈਨੂੰ ਗੋਲੀ ਵੱਜੀ।
ਇੱਕ ਸੱਜਣ ਦੇ ਬੈਠਣ ਵਾਲੇ ਕਮਰੇ 'ਚ ਵੜਦਿਆਂ ਹੀ
ਵਿਖੀ ਘੱਟੇ ਭਰੀ ਜੰਗ ਖਾਦੀ
ਟੰਗੀ ਹੋਈ ਪੁਰਾਣੀ ਵਾਹਵਾ ਇੱਕ ਬੰਦੂਕ
ਜਿੰਨੇ ਬੈਠੇ ਗੱਪਾਂ ਮਾਰਦੇ ਸੀ
ਓਹਨਾਂ ਨਾਲ ਮੈਂ ਵੀ ਗੱਪਾਂ ਮਾਰਣ ਦੀ ਸੋਚੀ−
ਪਰ ਇੱਕਦੱਮ ਚੁੱਪ ਚਾਪ ਕੋਨੇ 'ਚ ਖੜਾ ਹੋ ਗਿਆ
ਪੈਰ ਕੰਬ ਗਏ, ਜ਼ਬਾਣ ਲੜਖੜਾ ਗਈ
ਦਿਲ਼ ਬੈਠ ਗਿਆ, ਜਿਵੇਂ ਗੋਲੀ ਧਸੀ।
ਛਾਤੀ ਤਾਂ ਓਦੋਂ ਵਿੰਨੀ ਗਈ
ਜਦ ਮੈਂ ਵੇਖਿਆ ਰਫਲਾਂ ਨੂੰ
ਮੇਰੀ ਤੇ ਸਾਰਿਆਂ ਦੀ ਰਾਖੀ ਲਈ
ਸਪਾਹੀਆਂ ਦੇ ਮੋਢੇ ਤੇ।
ਮੈਂ ਕਦੇ ਨਹੀਂ ਕੀਤੀ ਨਿਸ਼ਾਨੇਬਾਜ਼ੀ
ਬਚਣ ਦਾ ਤੇ ਜਿਓਂਦੇ ਰਹਿਣ ਦਾ ਬਰਾਬਰ ਐ ਅਭਿਆਸ
ਕਿਸੀ ਨੂੰ ਬਚਾਓਣ ਦੀ ਵੀ ਤੇ ਨਹੀਂ ਕੀਤੀ
ਥੋੜੀ ਬਹੁਤ ਕੋਸ਼ਿਸ਼
ਮੈਂ ਨਹੀਂ ਮਰਿਆ।